Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਕੈਨੇਡਾ ਵਿੱਚ ਕਿਤੋਂ ਬਾਹਰੋਂ ਰਹਿਣ ਆ ਰਹੇ ਹੋ  

ਬੀ.ਸੀ. ਵਿੱਚ ਤੁਹਾਡਾ ਸਵਾਗਤ ਹੈ! ਇੱਥੇ ਰਹਿਣ ਲਈ ਆਉਣ ਤੋਂ ਬਾਅਦ, ਆਪਣੇ ਵੈਧ ਲਾਇਸੈਂਸ ਨੂੰ ਬੀ.ਸੀ. ਡਰਾਈਵਰਜ਼ ਲਾਇਸੈਂਸ ਵਿੱਚ ਤਬਦੀਲ ਕਰਨ ਲਈ ਤੁਹਾਡੇ ਕੋਲ 90 ਦਿਨ ਹਨ। 

90 ਦਿਨ ਦਾ ਨਿਯਮ ਉਦੋਂ ਲਾਗੂ ਨਹੀਂ ਹੁੰਦਾ ਹੈ ਅਤੇ ਤੁਸੀਂ ਆਪਣੇ ਮੌਜੂਦਾ ਲਾਇਸੈਂਸ ‘ਤੇ ਉਦੋਂ ਗੱਡੀ ਚਲਾਉਣਾ ਜਾਰੀ ਰੱਖ ਸਕਦੇ ਹੋ, ਜੇਕਰ ਤੁਸੀਂ: 

  • ਛੇ ਮਹੀਨਿਆਂ ਤੱਕ ਦੇ ਸਮੇਂ ਲਈ ਘੁਮੰਣ-ਫਿਰਣ ਲਈ ਜਾ ਰਹੇ ਹੋ  

  • ਤੁਹਾਡੇ ਕੋਲ ਬੀ.ਸੀ. ਵਿੱਚ ਇੱਕ ਮਨੋਨੀਤ ਵਿਦਿਅਕ ਸੰਸਥਾ ਵਿੱਚ ਇੱਕ ਫੁੱਲ-ਟਾਈਮ ਦੇ ਦਾਖਲੇ ਦੇ ਕਾਰਨ ਇੱਕ ਯੋਗ ਵਿਦਿਆਰਥੀ ਛੋਟ ਹੈ।

  • ਆਮ ਤੌਰ ‘ਤੇ ਬੀ.ਸੀ. ਤੋਂ ਬਾਹਰ ਰਹਿੰਦੇ ਹੋ।  

  • ਫੈਡਰਲ ਵਰਕ ਪਰਮਿਟ ਵਾਲੇ ਅਸਥਾਈ ਵਿਦੇਸ਼ੀ ਕਰਮਚਾਰੀ (temporary foreign worker) ਹੋ ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ‘ਸੀਜ਼ਨਲ ਐਗ੍ਰੀਕਲਚਰਲ ਵਰਕਰ ਪ੍ਰੋਗਰਾਮ’ (SAWP) ਵਿੱਚ ਹੋ। SAWP ਵਿੱਚ ਕਰਮਚਾਰੀ ਆਪਣੇ ਘਰੇਲੂ ਅਧਿਕਾਰ ਖੇਤਰ ਤੋਂ ਇੱਕ ਵੈਧ ਲਾਇਸੈਂਸ ‘ਤੇ 12 ਮਹੀਨਿਆਂ ਤੱਕ ਗੱਡੀ ਚਲਾ ਸਕਦੇ ਹਨ। ਜੇਕਰ ਤੁਸੀਂ SAWP ਅਧੀਨ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹਿ ਰਹੇ ਹੋ ਅਤੇ ਗੱਡੀ ਚਲਾਉਣਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੀ.ਸੀ. ਡਰਾਈਵਰਜ਼ ਲਾਇਸੈਂਸ ਲੈਣ ਦੀ ਲੋੜ ਹੋਵੇਗੀ।

ਬੀ.ਸੀ. ਵਿੱਚ ਨਵੇਂ ਆਉਣ ਵਾਲਿਆਂ ਦਾ ਸੁਆਗਤ

ਡਰਾਈਵਰ ਲਾਇਸੈਂਸ ਦੀਆਂ ਜ਼ਰੂਰਤਾਂ ਇਸ ਗੱਲ 'ਤੇ ਆਧਾਰਿਤ ਹਨ ਕਿ ਤੁਹਾਡਾ ਮੌਜੂਦਾ ਲਾਇਸੈਂਸ ਕਿੱਥੋਂ ਦਾ ਹੈ:

• ਕੁਝ ਲਾਇਸੈਂਸਾਂ ਦੇ ਨਾਲ, ਤੁਸੀਂ ਆਪਣੇ ਮੌਜੂਦਾ ਲਾਇਸੈਂਸ ਨੂੰ ਬਿਨਾਂ ਵਾਧੂ ਟੈਸਟਾਂ ਦੇ ਬੀ.ਸੀ. ਲਾਇਸੈਂਸ ਨਾਲ ਬਦਲ ਸਕਦੇ ਹੋ। ਉਹਨਾਂ ਦੇਸ਼ਾਂ ਦੀ ਸੂਚੀ ਇਸ ਪੰਨੇ ਦੇ ਹੇਠਾਂ "ਲਾਇਸੈਂਸ ਐਕਸਚੇਂਜ ਅਧਿਕਾਰ ਖੇਤਰ” (licence exchange jurisdictions ) ਵਿੱਚ ਸੂਚੀਬੱਧ ਹੈ ।

• ਹੋਰ ਲਾਇਸੈਂਸਾਂ ਦੇ ਨਾਲ, ਤੁਸੀਂ ਬੀ.ਸੀ. ਲਾਇਸੈਂਸ ਲਈ ਅਜੇ ਵੀ ਅਪਲਾਈ ਕਰ ਸਕਦੇ ਹੋ, ਪਰ ਅਰਜ਼ੀ ਤੋਂ ਇਲਾਵਾ, ਤੁਹਾਨੂੰ ਨੌਲੇਜ ਅਤੇ ਰੋਡ ਟੈਸਟ ਦੇਣਾ ਪਵੇਗਾ ।

ਕੋਈ ਫਰਕ ਨਹੀਂ ਪੈਂਦਾ, ਕਿ ਤੁਹਾਡਾ ਲਾਇਸੈਂਸ ਕਿੱਥੇ ਜਾਰੀ ਕੀਤਾ ਗਿਆ ਸੀ, ਅਸੀਂ ਕਿਸੇ ਵੀ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਜਾਣਨ ਵਾਲੀਆਂ ਗੱਲਾਂ:

• ਬੀ.ਸੀ. ਵਿੱਚ ਤੁਸੀਂ 90 ਦਿਨਾਂ ਤੱਕ ਆਪਣੇ ਮੌਜੂਦਾ ਡਰਾਈਵਰ ਲਾਇਸੈਂਸ ਦੀ ਵਰਤੋਂ ਕਰਕੇ ਗੱਡੀ ਚਲਾ ਸਕਦੇ ਹੋ।

• ਤੁਸੀਂ ਬੀ.ਸੀ.ਡਰਾਈਵਰ ਲਾਇਸੈਂਸ ਅਤੇ/ਜਾਂ ਬੀ ਸੀ ਸਰਵਿਸਿਜ਼ ਕਾਰਡ ਪ੍ਰਾਪਤ ਕਰਨ ਲਈ ਆਪਣੀ ਮੁੱਢਲੀ ਪਛਾਣ ਵਜੋਂ ਕੈਨੇਡਾ ਸਰਕਾਰ ਦੁਆਰਾ ਜਾਰੀ ਕੀਤੇ ਜ਼ਿਆਦਾਤਰ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਸੈਕੰਡਰੀ ਪਛਾਣ ਪ੍ਰਦਾਨ ਕਰਨ ਦੀ ਵੀ ਲੋੜ ਪਵੇਗੀ। ਜਾਣੋ, ਕਿ ਕਿਹੜੀਆਂ ਆਈ ਡੀ'ਜ਼ ਸਵੀਕਾਰ ਕੀਤੀਆਂ ਜਾਂਦੀਆਂ ਹਨ।

• ਜਦੋਂ ਤੁਸੀਂ ਬੀ.ਸੀ. ਡਰਾਈਵਰਜ਼ ਲਾਇਸੈਂਸ ਲਈ ਅਪਲਾਈ ਕਰਦੇ ਹੋ ਤਾਂ, ਤੁਹਾਨੂੰ ਆਪਣਾ ਮੌਜੂਦਾ ਡਰਾਈਵਰਜ਼ ਲਾਇਸੈਂਸ ਦੇਣਾ ਪਵੇਗਾ, ਤਾਂ ਜੋ ਆਈ ਸੀ ਬੀ ਸੀ (ICBC) ਤੁਹਾਡੇ ਡਰਾਈਵਿੰਗ ਤਜਰਬੇ ਅਤੇ ਉਸ ਲਾਇਸੈਂਸ ਕਲਾਸ ਨੂੰ ਨਿਰਧਾਰਤ ਕਰ ਸਕੇ, ਜਿਸ ਲਈ ਤੁਸੀਂ ਟੈਸਟ ਦੇਣ ਦੇ ਯੋਗ ਹੋ। ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਕਾਨੂੰਨੀ ਤੌਰ 'ਤੇ ਸਿਰਫ਼ ਇੱਕ ਡਰਾਈਵਰ ਲਾਇਸੈਂਸ ਰੱਖ ਸਕਦੇ ਹੋ।

• ਜੇਕਰ ਤੁਹਾਡੇ ਲਾਇਸੈਂਸ ਜਾਂ ਸਹਾਇਕ ਦਸਤਾਵੇਜ਼ਾਂ ਲਈ ਵਾਧੂ ਤਸਦੀਕ ਦੀ ਲੋੜ ਹੈ, ਤਾਂ ਆਈ ਸੀ ਬੀ ਸੀ (ICBC) ਤੁਹਾਡੀ ਅਰਜ਼ੀ ਨੂੰ ਤਸਦੀਕ ਮੁਕੰਮਲ ਹੋਣ ਤੱਕ ਰੋਕ ਲਵੇਗੀ।

• ਜੇਕਰ ਤੁਸੀਂ ਦੋ ਸਾਲਾਂ ਤੋਂ ਵੱਧ ਸਮੇ ਲਈ ਨੌਨ-ਲਰਨਰ ਡਰਾਈਵਿੰਗ ਤਜ਼ਰਬਾ ਸਾਬਤ ਨਹੀਂ ਕਰ ਸਕਦੇ ਹੋ, ਤਾਂ ਤੁਹਾਨੂੰ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ (Graduated Licensing Program)_ਵਿੱਚ ਦਾਖਲ ਹੋਣਾ ਪਵੇਗਾ ।

ਕਲਾਸ 5, 6, 7 ਅਤੇ 8 ਨੌਲੇਜ ਟੈਸਟ 12 ਭਾਸ਼ਾਵਾਂ ਵਿੱਚ ਉਪਲਬਧ ਹਨ।

ਅਸੀਂ ਫ਼ੋਨ ਉੱਤੇ 170 ਭਾਸ਼ਾਵਾਂ ਵਿੱਚ ਮੁਫ਼ਤ, ਦੁਭਾਸ਼ੀਆ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡੀਆਂ ਭਾਸ਼ਾ ਸੇਵਾਵਾਂ ਬਾਰੇ ਹੋਰ ਜਾਣੋ।

ਬੀ.ਸੀ. ਵਿੱਚ ਨਵੇਂ ਵਸਨੀਕਾਂ ਲਈ ਲੋੜਾਂ

ਬੀ.ਸੀ. ਦੇ ਨਵੇਂ ਵਸਨੀਕਾਂ ਨੂੰ ਆਪਣੇ ਡਰਾਈਵਰ ਲਾਇਸੈਂਸ ਦੀ ਪੁਰਾਣੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ – ਪਰ ਇਨਸ਼ੋਰੈਂਸ ਦੇ ਸਬੂਤ ਦੀ ਲੋੜ ਨਹੀਂ ਹੈ। 

ਜੇਕਰ ਤੁਹਾਡੇ ਕੋਲ ਪਹਿਲਾਂ ਬੀ.ਸੀ. ਡਰਾਈਵਰਜ਼ ਲਾਇਸੈਂਸ ਸੀ ਅਤੇ ਤੁਸੀਂ ਸੂਬੇ ਵਿੱਚ ਵਾਪਸ ਆ ਰਹੇ ਹੋ, ਤਾਂ ਤੁਹਾਡੀ ਇਨਸ਼ੋਰੈਂਸ ਤੁਹਾਡੀ ਪਹਿਲੇ ਬੀ.ਸੀ. ਡਰਾਈਵਰਜ਼ ਲਾਇਸੈਂਸ ਦੀ ਮਿਤੀ ਦੇ ਅਧਾਰ ‘ਤੇ ਤਹਿ ਕੀਤੀ ਜਾਵੇਗੀ।  

ਜੇਕਰ ਤੁਸੀਂ ਪਹਿਲਾਂ ਕਦੇ ਵੀ ਬੀ.ਸੀ. ਵਿੱਚ ਲਾਇਸੈਂਸ ਨਹੀਂ ਰੱਖਿਆ, ਤੁਹਾਡੇ ਸੂਬੇ ਤੋਂ ਬਾਹਰ ਦਾ ਲਾਇਸੈਂਸ ਤਿੰਨ ਸਾਲਾਂ ਤੋਂ ਵੱਧ ਸਮੇਂ ਲਈ ਐਕਸਪਾਇਰ (ਅਵੈਧ) ਹੈ ਅਤੇ ਜੇ ਤੁਸੀਂ ਇਸ ਗੱਲ ਦਾ ਪ੍ਰਮਾਣ ਨਹੀਂ ਦੇ ਸਕਦੇ ਹੋ ਕਿ ਤੁਸੀਂ ਪਿਛਲੇ ਤਿੰਨ ਸਾਲਾਂ ਵਿੱਚ ਕਿਤੇ ਵੀ ਇੱਕ ਵੈਧ ਲਾਇਸੈਂਸ ‘ਤੇ ਗੱਡੀ ਚਲਾਉਂਦੇ ਆ ਰਹੇ ਹੋ, ਤਾਂ ਤੁਹਾਨੂੰ ਇੱਕ ਨੌਲੇਜ ਅਤੇ ਰੋਡ ਟੈਸਟ ਲੈਣ ਦੀ ਲੋੜ ਹੋਵੇਗੀ। 

ਹਰ ਉਸ ਸਾਲ ਲਈ ਜਿਸ ਵਿੱਚ ਤੁਸੀਂ ਕਿਸੇ ਸੜਕ ਦੁਰਘਟਨਾ ਵਿੱਚ ਸ਼ਾਮਲ ਨਹੀਂ ਹੁੰਦੇ, ਤੁਹਾਡੀ ਇਨਸ਼ੋਰੈਂਸ ਦੀ ਛੋਟ ਵੱਧਦੀ ਜਾਂਦੀ ਹੈ। ਜਦੋਂ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੀ ਅਸਲ ਤਾਰੀਖ ਦਰਸਾਉਣ ਵਾਲਾ ਇੱਕ ਸਵੀਕਾਰਯੋਗ ਡਰਾਈਵਿੰਗ ਰਿਕਾਰਡ ਪ੍ਰਾਪਤ ਕਰਦੇ ਹੋ, ਤਾਂ ICBC ਤੁਹਾਨੂੰ 15 ਸਾਲ ਤੱਕ ਦੇ ਡਰਾਈਵਿੰਗ ਤਜਰਬੇ ਦੇ ਨਾਲ ਕ੍ਰੈਡਿਟ ਕਰੇਗਾ। ਤੁਹਾਡੇ ਪ੍ਰੀਮੀਅਮ ਬੀ.ਸੀ. ਵਿੱਚ ਡਰਾਈਵਿੰਗ ਦੇ ਪਹਿਲੇ ਤਿੰਨ ਸਾਲਾਂ ਲਈ ਅਨੁਕੂਲ ਕੀਤੇ ਜਾਣਗੇ ਕਿਉਂਕਿ ਇੱਕ ਨਵੇਂ ਖੇਤਰ ਵਿੱਚ ਡਰਾਈਵਿੰਗ ਨਾਲ ਜੁੜੇ ਵਧੇ ਹੋਏ ਜੋਖਮ ਹੁੰਦੇ ਹਨ।

information-circle

ਡਰਾਈਵਿੰਗ ਤਜਰਬੇ ਦੀ ਲੋੜ

ਬੀ.ਸੀ. ਦੇ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਤੋਂ ਛੋਟ ਪ੍ਰਾਪਤ ਕਰਨ ਲਈ ਘੱਟੋ-ਘੱਟ ਦੋ ਸਾਲਾਂ ਦੇ ਡਰਾਈਵਿੰਗ ਤਜਰਬੇ ਦੇ ਪ੍ਰਮਾਣ ਦੀ ਲੋੜ ਹੈ। ਜੇਕਰ ਤੁਹਾਡੇ ਕੋਲ ਦੋ ਸਾਲਾਂ ਦਾ ਡਰਾਈਵਿੰਗ ਦਾ ਤਜਰਬਾ ਨਹੀਂ ਹੈ (ਪੂਰੇ ਵਿਸ਼ੇਸ਼ ਅਧਿਕਾਰ ਨਾਲ, ਨੌਨ-ਲਰਨਰ ਲਾਇਸੈਂਸ) ਜਾਂ ਤੁਸੀਂ ਇਸ ਨੂੰ ਸਾਬਤ ਨਹੀਂ ਕਰ ਸਕਦੇ ਹੋ, ਤਾਂ ਵੀ ਤੁਸੀਂ ਗ੍ਰੈਜੂਏਟਿਡ ਲਾਇਸੈਂਸਿੰਗ ਪਾਬੰਦੀਆਂ ਦੇ ਨਾਲ ਕਲਾਸ 7 ਜਾਂ ਕਲਾਸ 8 ਦਾ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ।  

ਬੀ.ਸੀ. ਡਰਾਈਵਰਜ਼ ਲਾਇਸੈਂਸ ਲਈ ਅਰਜ਼ੀ ਦੇਣ ਜਾਂ ਲਾਇਸੈਂਸ ਰੱਖਣ ਲਈ ਤੁਹਾਨੂੰ ਬੀ.ਸੀ. ਦੇ ਵਸਨੀਕ ਹੋਣ ਦੀ ਲੋੜ ਹੈ।

ਦਸਤਾਵੇਜ਼ਾਂ ਦਾ ਅਨੁਵਾਦ ਕਰਵਾਉਣਾ

ਅਨੁਵਾਦ ਦੀਆਂ ਲੋੜਾਂ ਉਸ ਦੇਸ਼ ਜਾਂ ਅਧਿਕਾਰ ਖੇਤਰ 'ਤੇ ਨਿਰਭਰ ਕਰਦੀਆਂ ਹਨ, ਜਿਸ ਨੇ ਤੁਹਾਡਾ ਮੌਜੂਦਾ ਲਾਇਸੈਂਸ ਜਾਰੀ ਕੀਤਾ pdf ਹੈ। ਕੁਝ ਦੇਸ਼ਾਂ ਅਤੇ ਅਧਿਕਾਰ ਖੇਤਰਾਂ ਲਈ, ਅਨੁਵਾਦਾਂ ਦੀ ਲੋੜ ਸਿਰਫ਼ ਤਾਂ ਪੈ ਸਕਦੀ ਹੈ ਜੇਕਰ ਤੁਹਾਡੇ ਮੌਜੂਦਾ ਲਾਇਸੈਂਸ ਵਿੱਚ:

• ਗੈਰ-ਅੰਗਰੇਜ਼ੀ ਅੱਖਰ ਹਨ।

• ਉਹਨਾਂ ਵਾਹਨਾਂ ਦੀਆਂ ਤਸਵੀਰਾਂ ਨਹੀਂ ਹਨ, ਜਿਨ੍ਹਾਂ ਨੂੰ ਚਲਾਉਣ ਲਈ ਤੁਹਾਨੂੰ ਮਨਜ਼ੂਰੀ ਦਿੱਤੀ ਗਈ ਹੈ।

• ਕਾਗਜ਼ ਦੇ ਇੱਕ ਟੁਕੜੇ 'ਤੇ ਵਾਹਨ ਦਾ ਵੇਰਵਾ ਲਿਖਿਆ ਹੋਇਆ ਹੈ।

ਜੇਕਰ ਤੁਹਾਡੇ ਲਾਇਸੈਂਸ ਜਾਂ ਸਹਾਇਕ ਦਸਤਾਵੇਜ਼ਾਂ ਲਈ ਅਨੁਵਾਦ ਦੀ ਲੋੜ ਹੈ, ਤਾਂ ਆਈ ਸੀ ਬੀ ਸੀ (ICBC) ਤੁਹਾਡੀ ਅਰਜ਼ੀ ਨੂੰ ਉਦੋਂ ਤੱਕ ਰੋਕ ਲਵੇਗੀ, ਜਦੋਂ ਤੱਕ ਅਨੁਵਾਦ ਕੀਤੇ ਸੰਸਕਰਣ ਪੂਰੇ ਨਹੀਂ ਹੋ ਜਾਂਦੇ।

ਆਈ ਸੀ ਬੀ ਸੀ (ICBC) ਆਪਣੀ ਮਰਜ਼ੀ ਅਨੁਸਾਰ ਅਨੁਵਾਦ ਕਰਵਾਉਣ ਲਈ ਕਹਿ ਸਕਦੀ ਹੈ ਅਤੇ ਅਨੁਵਾਦ ICBC-ਪ੍ਰਵਾਨਿਤ ਅਨੁਵਾਦਕ pdf ਦੁਆਰਾ ਕੀਤਾ ਜਾਣਾ ਚਾਹੀਦਾ ਹੈ।