Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਗ੍ਰੈਜੂਏਟਿਡ ਲਾਇਸੈਂਸਿੰਗ

ਆਪਣਾ ਪਹਿਲਾ ਡਰਾਈਵਰਜ਼ ਲਾਇਸੈਂਸ ਪ੍ਰਾਪਤ ਕਰਨਾ ਬੇਹੱਦ ਖੁਸ਼ੀ ਦਾ ਮੌਕਾ ਹੁੰਦਾ ਹੈ! (ਹਾਂ, ਸ਼ਾਇਦ ਟੈਸਟ ਲੈਣ ਵਾਲਾ ਹਿੱਸਾ ਨਹੀਂ।) ਅਸੀਂ ਸੁਝਾਅ, ਕੁਇਜ਼, ਐਪਸ, ਅਤੇ ਹੋਰ ਬਹੁਤ ਕੁਝ ਨਾਲ ਸਫਲ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਉਪਲਬਧ ਹਾਂ। 

GLP get full licence

ਗ੍ਰੈਜੂਏਟਿਡ ਲਾਇਸੈਂਸਿੰਗ (GLP) ਤੋਂ ਲੰਘ ਕੇ, ਤੁਸੀਂ ਉਹ ਹੁਨਰ ਅਤੇ ਰਵੱਈਏ ਸਿੱਖੋਗੇ ਜੋ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਡਰਾਈਵਰ ਬਣਨ ਵਿੱਚ ਤੁਹਾਡੀ ਮਦਦ ਕਰਨਗੇ। ਤੁਸੀਂ ਇੱਕ ਘੱਟ ਜੋਖਮ ਵਾਲੇ ਤਰੀਕੇ ਨਾਲ ਗੱਡੀ ਚਲਾਉਣਾ ਸਿੱਖੋਗੇ – ਪਹਿਲਾਂ ਕਿਸੇ ਯੋਗ ਸੁਪਰਵਾਈਜ਼ਰ ਨਾਲ, ਅਤੇ ਫਿਰ ਆਪਣੇ ਆਪ।

GLP ਤੋਂ ਲੰਘਣ ਲਈ, ਤੁਹਾਨੂੰ ਤਿੰਨ ਟੈਸਟ ਪਾਸ ਕਰਨੇ ਪੈਣਗੇ – ਇੱਕ ਬਹੁ-ਚੋਣ ਟੈਸਟ, ਫਿਰ ਦੋ ਰੋਡ ਟੈਸਟ। ਜੇਕਰ ਤੁਸੀਂ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਂਦੇ ਹੋ, ਤਾਂ ਇਸ ਨੂੰ ਸ਼ੁਰੂ ਤੋਂ ਅੰਤ ਤੱਕ ਲੱਗਭਗ ਤਿੰਨ ਸਾਲ ਲੱਗਣਗੇ। ਇਸਦਾ ਮਤਲਬ ਹੈ ਕਿ ਤੁਹਾਡੇ ਗਿਆਨ ਅਤੇ ਹੁਨਰ ਨੂੰ ਵਿਕਸਤ ਕਰਨ ਲਈ ਪੜ੍ਹਨ, ਅਭਿਆਸ ਕਰਨ ਅਤੇ ਡਰਾਈਵਰੀ ਦੀ ਸਿਖਲਾਈ ਲੈਣ ਲਈ ਤੁਹਾਡੇ ਕੋਲ ਬਹੁਤ ਸਾਰਾ ਸਮਾਂ ਹੈ।

1: ਆਪਣਾ ਲਰਨਰਜ਼ ਲਾਇਸੈਂਸ ਲਓ – ਤੁਹਾਡਾ L

ਤੁਸੀਂ ਆਪਣੇ 16ਵੇਂ ਜਨਮਦਿਨ ‘ਤੇ ਜਾਂ ਇਸ ਤੋਂ ਬਾਅਦ ਆਪਣਾ L ਪ੍ਰਾਪਤ ਕਰ ਸਕਦੇ ਹੋ।

ਨੌਲੇਜ ਟੈਸਟ + ਵਿਯਨ ਸਕ੍ਰੀਨਿੰਗ = L

ਆਪਣਾ L ਕਿਵੇਂ ਲੈਣਾ ਹੈ, ਇਹ ਇੱਥੇ ਦੱਸਿਆ ਗਿਆ ਹੈ: 

ਆਪਣਾ ਲਰਨਰਜ਼ ਲਾਇਸੈਂਸ ਪ੍ਰਾਪਤ ਕਰਨ ਬਾਰੇ ਹੋਰ ਜਾਣੋ

2: ਆਪਣਾ ਨੌਵਿਸ ਲਾਇਸੈਂਸ ਲਓ – ਤੁਹਾਡਾ N

ਕਿਸੇ ਯੋਗ ਸੁਪਰਵਾਈਜ਼ਰ ਨਾਲ ਘੱਟੋ-ਘੱਟ ਇੱਕ ਸਾਲ ਦੇ ਅਭਿਆਸ ਤੋਂ ਬਾਅਦ, ਤੁਸੀਂ ਆਪਣਾ ਪਹਿਲਾ ਰੋਡ ਟੈਸਟ ਦੇ ਸਕਦੇ ਹੋ।

ਸੁਪਰਵਾਈਜ਼ਰ ਨਾਲ ਇੱਕ ਸਾਲ + ਕਲਾਸ 7 ਰੋਡ ਟੈਸਟ = N

ਇੱਥੇ ਦੱਸਿਆ ਹੈ ਕਿ ਆਪਣਾ N ਕਿਵੇਂ ਲੈਣਾ ਹੈ: 

  • ਕਲਾਸ 7 ਰੋਡ ਟੈਸਟ ਬੁੱਕ ਕਰੋ, ਟੈਸਟ ਦਿਓ ਅਤੇ ਪਾਸ ਕਰੋ

ਆਪਣਾ ਨੌਵਿਸ ਲਾਇਸੈਂਸ ਲੈਣ ਬਾਰੇ ਵਧੇਰੇ ਜਾਣੋ

information-circle

ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਵਿੱਚ ਸਖਤ ਜੁਰਮਾਨੇ ਹਨ

ਜੇਕਰ ਤੁਸੀਂ ਜ਼ੀਰੋ ਬਲੱਡ ਅਲਕੋਹੋਲ ਕੰਟੈਂਟ ਜਾਂ ਜ਼ੀਰੋ ਬਲੱਡ ਡਰੱਗ ਕੌਨਸਨਟ੍ਰੇਸ਼ਨ ਪਾਬੰਦੀ ਦੀ ਉਲੰਘਣਾ ਕਰਦੇ ਹੋ, ਤਾਂ ਤੁਸੀਂ ਜੁਰਮਾਨੇ ਅਤੇ ਹੋਰ ਹਰਜਾਨਿਆਂ ਦੇ ਅਧੀਨ ਹੋ ਸਕਦੇ ਹੋ। ਜੇਕਰ ਤੁਹਾਡੇ ਕੋਲ ਤੁਹਾਡਾ L ਜਾਂ N ਹੈ, ਤਾਂ ਤੁਹਾਨੂੰ ਕਿਸੇ ਵੀ ਨਿੱਜੀ ਇਲੈਕਟਰੌਨਿਕ ਡਿਵਾਈਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ, ਹੈਂਡਸ-ਫ਼੍ਰੀ ਸਿਸਟਮ ਦੇ ਨਾਲ ਵੀ ਨਹੀਂ।

3: ਆਪਣਾ ਸੰਪੂਰਨ ਲਾਇਸੈਂਸ ਲਓ 

ਅਗਲਾ ਕਦਮ ਅੰਤ ਵਿੱਚ ਆ ਹੀ ਗਿਆ – ਆਪਣਾ ਸੰਪੂਰਨ ਲਾਇਸੈਂਸ ਪ੍ਰਾਪਤ ਕਰਨਾ! ਗ੍ਰੈਜੂਏਟਿਡ ਲਾਇਸੈਂਸਿੰਗ ਦੀਆਂ ਹੁਣ ਕੋਈ ਪਾਬੰਦੀਆਂ ਨਹੀਂ, ਟੈਸਟ ਨਹੀਂ ਜਾਂ ਤੁਹਾਡੀ ਕਾਰ ਦੇ ਪਿੱਛੇ ਕੋਈ L ਜਾਂ N ਦੇ ਸਾਈਨ ਨਹੀਂ।

ਤੁਸੀਂ ਘੱਟੋ-ਘੱਟ 24 ਮਹੀਨਿਆਂ ਲਈ ਬਿਨਾਂ ਕਿਸੇ ਪਾਬੰਦੀ ਦੇ ਸੁਰੱਖਿਅਤ ਡਰਾਈਵਿੰਗ ਦੇ ਆਪਣਾ N ਰੱਖਣ ਤੋਂ ਬਾਅਦ (ਜਾਂ ਸੰਭਵ ਤੌਰ ‘ਤੇ 18 ਮਹੀਨਿਆਂ ਲਈ, ਜੇ ਤੁਸੀਂ ਆਪਣੇ L ਪੜਾਅ ਵਿੱਚ ICBC-ਮਨਜ਼ੂਰਸ਼ੁਦਾ ਡਰਾਈਵਰ ਸਿਖਲਾਈ ਕੋਰਸ ਲਿਆ ਸੀ ਅਤੇ ਉਸ ਮਿਆਦ ਦੌਰਾਨ ਇੱਕ ਸੁਰੱਖਿਅਤ ਡਰਾਈਵਰ ਸੀ) ਆਪਣੇ ਸੰਪੂਰਨ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ।

2 ਸਾਲ ਦੀ ਸੁਰੱਖਿਅਤ ਡਰਾਈਵਿੰਗ + ਕਲਾਸ 5 ਰੋਡ ਟੈਸਟ

ਆਪਣਾ ਸੰਪੂਰਨ ਲਾਇਸੈਂਸ ਕਿਵੇਂ ਲੈਣਾ ਹੈ, ਇੱਥੇ ਦੇਖੋ:  

  • ਕਲਾਸ 5 ਰੋਡ ਟੈਸਟ ਬੁੱਕ ਕਰੋ, ਟੈਸਟ ਦਿਓ ਅਤੇ ਪਾਸ ਕਰੋ  

ਆਪਣਾ ਸੰਪੂਰਨ ਲਾਇਸੈਂਸ ਲੈਣ ਬਾਰੇ ਹੋਰ ਜਾਣੋ