About ICBC
ਸਾਡੇ ਨਾਲ ਸੰਪਰਕ ਕਰੋ
ਤੁਸੀਂ ਜਿੱਥੇ ਵੀ ਹੋ, ਅਸੀਂ ਤੁਹਾਡੀ ਮਦਦ ਕਰਨ ਲਈ ਮੌਜੂਦ ਹਾਂ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਆਪਣੇ ਵਰਗੇ ਗਾਹਕਾਂ ਦੁਆਰਾ ਉਠਾਏ ਗਏ ਆਮ ਸਵਾਲਾਂ ਦੇ ਜਵਾਬ ਲਓ।
ਨਿੱਜੀ ਸਵਾਲ
ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ, ਜੇ ਤੁਹਾਡੇ ਡਰਾਈਵਰ ਲਾਇਸੈਂਸ ਜਾਂ ਇਨਸ਼ੋਰੈਂਸ ਕਲੇਮ ਬਾਰੇ ਤੁਹਾਡਾ ਕੋਈ ਨਿੱਜੀ ਸਵਾਲ ਜਾਂ ਚਿੰਤਾ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਫ਼ੋਨ ਜਾਂ ਡਾਕ ਰਾਹੀਂ ਸੰਪਰਕ ਕਰੋ, ਤਾਂ ਜੋ ਅਸੀਂ ਪੁਸ਼ਟੀ ਕਰ ਸਕੀਏ ਕਿ ਇਹ ਅਸਲ ਵਿੱਚ ਤੁਸੀਂ ਹੋ।
ਔਨਲਾਈਨ ਸੇਵਾਵਾਂ
ਸਾਡੇ ਕੁਝ ਸਭ ਤੋਂ ਆਮ ਕੰਮ ਔਨਲਾਈਨ ਪੂਰੇ ਕੀਤੇ ਜਾ ਸਕਦੇ ਹਨ। ਉਦਾਹਰਨ ਲਈ, ਤੁਸੀਂ ਇੱਕ ਰੋਡ ਟੈਸਟ ਜਾਂ ਨੌਲੇਜ ਟੈਸਟ ਬੁੱਕ ਕਰ ਸਕਦੇ ਹੋ, ਕਲੇਮ ਦਰਜ ਕਰ ਸਕਦੇ ਹੋ, ਕੁਝ ਟਿਕਟਾਂ ਦਾ ਭੁਗਤਾਨ ਕਰ ਸਕਦੇ ਹੋ, ਆਪਣੇ ਡਰਾਈਵਿੰਗ ਰਿਕਾਰਡ ਤੱਕ ਪਹੁੰਚ ਕਰ ਸਕਦੇ ਹੋ ਅਤੇ ਆਪਣਾ ਪਤਾ ਅੱਪਡੇਟ ਕਰ ਸਕਦੇ ਹੋ।
ਔਟੋਪਲਾਨ ਇਨਸ਼ੋਰੈਂਸ
ਤੁਹਾਡਾ ਸਥਾਨਕ ਔਟੋਪਲਾਨ ਬ੍ਰੋਕਰ ਇੱਕ ਲਾਇਸੈਂਸਸ਼ੁਦਾ ਪੇਸ਼ੇਵਰ ਹੈ ਜੋ ਜ਼ਿਆਦਾਤਰ ਇਨਸ਼ੋਰੈਂਸ ਅਤੇ ਰਜਿਸਟ੍ਰੇਸ਼ਨ ਸੇਵਾਵਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ, ਜਿਸ ਵਿੱਚ ਸ਼ਾਮਲ ਹਨ:
ਪੌਲਿਸੀ ਨੂੰ ਖਰੀਦਣਾ, ਰਿਨਿਊ ਕਰਨਾ* ਜਾਂ ਰੱਦ ਕਰਨਾ
ਆਪਣੀ ਕਵਰੇਜ ਬਦਲਣਾ
ਆਪਣੇ ਵਾਹਨ ਨੂੰ ਰਜਿਸਟਰ ਕਰਨਾ ਅਤੇ ਲਾਇਸੈਂਸ ਦੇਣਾ
ਸਾਡੀ ਔਟੋਪਲਾਨ ਭੁਗਤਾਨ ਯੋਜਨਾ ਅਤੇ ਸਾਈਨ ਅੱਪ ਕਰਨ ਬਾਰੇ ਜਾਣਕਾਰੀ
*ਨੋਟ: ਹੋ ਸਕਦਾ ਹੈ ਕਿ ਤੁਸੀਂ ਆਪਣੀ ਇਨਸ਼ੋਰੈਂਸ ਨੂੰ ਔਨਲਾਈਨ ਰਿਨਿਊ ਕਰ ਸਕੋ।
ਜੇਕਰ ਤੁਹਾਡੇ ਕੋਲ ਆਪਣੇ ਵਾਹਨ ਨੂੰ ਬੀ.ਸੀ. ਵਿੱਚ ਲਿਆਉਣ, ਸੂਬੇ ਤੋਂ ਬਾਹਰ ਆਪਣੀ ਇਨਸ਼ੋਰੈਂਸ ਰੱਦ ਕਰਨ, ਜਾਂ ਤੁਹਾਡੇ ਇਨਸ਼ੋਰੈਂਸ ਪ੍ਰੀਮੀਅਮ ‘ਤੇ ਕੋਈ ਛੋਟ, ਸਰਚਾਰਜ ਜਾਂ ਰਿਫੰਡ ਬਾਰੇ ਕੋਈ ਸਵਾਲ ਹਨ, ਤਾਂ ਸਾਨੂੰ ਕੌਲ ਕਰੋ:
ਲੋਅਰ ਮੇਨਲੈਂਡ
604-661-2800
ਬੀ. ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.ਏ
1-800-663-3051
ਸੇਵਾਵਾਂ ਦਾ ਸਮਾਂ
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮੀ 6 ਵਜੇ ਤੱਕ
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ
ਐਤਵਾਰ: ਸੇਵਾਵਾਂ ਬੰਦ
ਲਾਇਸੈਂਸਿੰਗ ਅਤੇ ਆਈ.ਡੀ. ਦੀਆਂ ਸਾਰੀਆਂ ਸੇਵਾਵਾਂ ਔਨਲਾਈਨ ਉਪਲਬਧ ਹਨ
ਸਿਰਫ਼ ਕੁਝ ਹੀ ਬਟਨ ਕਲਿੱਕ ਕਰਕੇ, ਤੁਸੀਂ ਰੋਡ ਟੈਸਟ ਜਾਂ ਨੌਲੇਜ ਟੈਸਟ ਬੁੱਕ ਕਰ ਸਕਦੇ ਹੋ, ਆਪਣੇ ਡਰਾਈਵਿੰਗ ਰਿਕਾਰਡ ਤੱਕ ਪਹੁੰਚ ਕਰ ਸਕਦੇ ਹੋ ਅਤੇ ਆਪਣਾ ਪਤਾ ਅੱਪਡੇਟ ਕਰ ਸਕਦੇ ਹੋ।
ਜੇ ਤੁਹਾਡਾ ਡਰਾਈਵਰ ਲਾਇਸੈਂਸ ਤੁਹਾਨੂੰ ਡਾਕ ਰਾਹੀਂ ਭੇਜਿਆ ਜਾ ਰਿਹਾ ਹੈ, ਤਾਂ ਇਹ ਪਤਾ ਲਗਾਉਣ ਲਈ ਕਿ ਇਹ ਤੁਹਾਡੇ ਤੱਕ ਪਹੁੰਚਣ ਵਾਲਾ ਹੈ ਜਾਂ ਇਸ ‘ਤੇ ਅਜੇ ਵੀ ਕੋਈ ਪ੍ਰਕਿਰਿਆ ਚੱਲ ਰਹੀ ਹੈ ਜਾਂ ਨਹੀਂ, ਸਾਡੇ ਔਨਲਾਈਨ ਕਾਰਡ ਸਟੇਟਸ ਟ੍ਰੈਕਰ ਦੀ ਵਰਤੋਂ ਕਰੋ।
ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਅਪੌਇੰਟਮੈਂਟ ਬੁੱਕ ਕਰੋ
ਜੇ ਤੁਸੀਂ ਆਪਣਾ ਕੰਮ ਔਨਲਾਈਨ ਨਹੀਂ ਪੂਰਾ ਕਰ ਸਕਦੇ, ਤਾਂ ਕਿਰਪਾ ਕਰਕੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਅਪੌਇੰਟਮੈਂਟ ਬੁੱਕ ਕਰੋ।
ਫ਼ੋਨ ਰਾਹੀਂ
ਜੇਕਰ ਤੁਸੀਂ ਅਪੌਇੰਟਮੈਂਟ ਬੁੱਕ ਕਰਨ ਵਿੱਚ ਅਸਮਰੱਥ ਹੋ, ਆਪਣਾ ਕੰਮ ਪੂਰਾ ਨਹੀਂ ਕਰ ਸਕੇ ਜਾਂ ਤੁਸੀਂ ਔਨਲਾਈਨ ਲੋੜੀਂਦੀ ਜਾਣਕਾਰੀ ਨਹੀਂ ਲੱਭ ਸਕੇ, ਜਾਂ ਲਾਇਸੈਂਸ ਅਤੇ ਆਈ.ਡੀ., ਰੋਡ ਟੈਸਟ ਜਾਂ ਨੌਲੇਜ ਟੈਸਟ ਬਾਰੇ ਤੁਹਾਡੇ ਸਵਾਲ ਹਨ, ਤਾਂ ਸਾਨੂੰ ਕੌਲ ਕਰਨ ਦੀ ਕੋਸ਼ਿਸ਼ ਕਰੋ।
ਕਿਰਪਾ ਕਰਕੇ ਨੋਟ ਕਰੋ ਕਿ ਸਾਡੇ ਔਨਲਾਈਨ ਬੁਕਿੰਗ ਸਾਧਨਾਂ ਵਿੱਚ ਸਭ ਤੋਂ ਤਾਜ਼ਾ ਬੁਕਿੰਗ ਜਾਣਕਾਰੀ ਸ਼ਾਮਲ ਹੈ। ਸਾਡੀਆਂ ਸੰਪਰਕ ਕੇਂਦਰਾਂ ਦੀਆਂ ਟੀਮਾਂ ਕੋਈ ਹੋਰ ਤਾਰੀਖਾਂ ਜਾਂ ਸਮਾਂ ਪ੍ਰਦਾਨ ਕਰਨ ਵਿੱਚ ਅਸਮਰੱਥ ਹਨ।
ਬੀ.ਸੀ., ਕੈਨੇਡਾ ਅਤੇ ਯੂ.ਐਸ.ਏ ਵਿੱਚ ਟੋਲ ਫ਼੍ਰੀ
1-800-950-1498
ਲੋਅਰ ਮੇਨਲੈਂਡ
604-982-2250
ਗ੍ਰੇਟਰ ਵਿਕਟੋਰੀਆ
250-978-8300
ਹੋਰ ਦੇਸ਼
250-978-8300
ਅਸੀਂ ਕਲੈਕਟ ਕੌਲਾਂ ਸਵੀਕਾਰ ਕਰਦੇ ਹਾਂ।
ਸੇਵਾਵਾਂ ਦਾ ਸਮਾਂ
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮੀ 6 ਵਜੇ ਤੱਕ
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ
ਐਤਵਾਰ: ਸੇਵਾਵਾਂ ਬੰਦ
ਕੌਲਬੈਕ ਦੀ ਸੇਵਾ ਉਪਲਬਧ ਹੈ।
ਕਲੇਮ ਦਰਜ ਕਰੋ
ਤੁਸੀਂ ਜਿੱਥੇ ਵੀ ਹੋਵੋ, ਤੁਸੀਂ ਰੋਜ਼ਾਨਾ 24 ਘੰਟੇ, ਔਨਲਾਈਨ ਜਾਂ ਫੋਨ ਰਾਹੀਂ ਆਪਣਾ ਕਲੇਮ ਦਰਜ ਕਰ ਸਕਦੇ ਹੋ।
ਔਨਲਾਈਨ
ਲੋਅਰ ਮੇਨਲੈਂਡ
604-520-8222
ਬੀ.ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.ਏ
1-800-910-4222
ਕਲੇਮ ਦੇ ਵੇਰਵਿਆਂ ਦੀ ਜਾਂਚ ਕਰੋ
ਜੇਕਰ ਤੁਸੀਂ ਸਾਡੇ ਕੋਲ ਕਲੇਮ ਦਰਜ ਕੀਤਾ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਕਲੇਮ ਦੇ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ।
ਵਾਹਨ ‘ਤੇ ਨੁਕਸਾਨ ਅਤੇ ਪੁਰਾਣੇ ਕਲੇਮ ਦੀਆਂ ਰਿਪੋਰਟਾਂ
ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ, ਤਾਂ ਖਰੀਦ ਲਈ ਸੋਚ ਸਮਝਕੇ ਫੈਸਲਾ ਲੈਣ ਵਿੱਚ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ। ਇੱਕ ਮਾਮੂਲੀ ਜਿਹੀ ਫ਼ੀਸ ਨਾਲ, ਤੁਸੀਂ ਉਸ ਵਾਹਨ ‘ਤੇ ਪਹਿਲਾਂ ਹੋਏ ਨੁਕਸਾਨ ਜਾਂ ਪੁਰਾਣੇ ਕਲੇਮ ਦਾ ਪਤਾ ਲਗਾ ਸਕਦੇ ਹੋ, ਜਿਸਨੂੰ ਖਰੀਦਣ ਬਾਰੇ ਤੁਸੀਂ ਸੋਚ ਰਹੇ ਹੋ। ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਦੇ ਵਿਚਕਾਰ ਫੋਨ ‘ਤੇ ਆਪਣੀ ਰਿਪੋਰਟ ਮੰਗਵਾ ਸਕਦੇ ਹੋ ਜਾਂ ਔਨਲਾਈਨ ਰਿਪੋਰਟ ਔਰਡਰ ਕਰ ਸਕਦੇ ਹੋ
ਔਨਲਾਈਨ
ਵਾਹਨ ਦੀ ਸਾਰੀ ਪੁਰਾਣੀ ਜਾਣਕਾਰੀ ਲਈ ਔਨਲਾਈਨ ਰਿਪੋਰਟ ਲਓ
ਲੋਅਰ ਮੇਨਲੈਂਡ
604-661-2233
ਬੀ.ਸੀ. ਵਿੱਚ ਬਾਕੀ ਜਗ੍ਹਾ
1-800-464-5050
ਬਿੱਲ ਅਤੇ ਰਿਫੰਡ
ਜੇਕਰ ਤੁਹਾਡੇ ਕੋਲ ਕਿਸੇ ਬਿੱਲ ਬਾਰੇ ਕੋਈ ਸਵਾਲ ਹਨ, ਜਿਸ ਵਿੱਚ ਛੋਟ ਜਾਂ ਸਰਚਾਰਜ, ਜਾਂ ਰਿਫੰਡ ਸ਼ਾਮਲ ਹਨ, ਤਾਂ ਸਾਨੂੰ ਕੌਲ ਕਰੋ:
ਲੋਅਰ ਮੇਨਲੈਂਡ
604-661-2800
ਬੀ.ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.ਏ
1-800-663-3051
ਕੀ ਤੁਹਾਨੂੰ ਕੋਈ ਚੈੱਕ ਮਿਲਿਆ ਹੈ?
ਜੇਕਰ ਤੁਹਾਨੂੰ ਡਾਕ ਰਾਹੀਂ ICBC ਤੋਂ ਕੋਈ ਚੈੱਕ ਮਿਲਿਆ ਹੈ ਅਤੇ ਤੁਹਾਨੂੰ ਨਹੀਂ ਪਤਾ ਕਿ ਇਹ ਕਿਸ ਲਈ ਹੈ, ਤਾਂ ਇਹਨਾਂ ਵਿੱਚੋਂ ਕੋਈ ਕਾਰਨ ਹੋ ਸਕਦਾ ਹੈ:
ਜੇਕਰ ਤੁਸੀਂ ਆਪਣੀ ਪੌਲਿਸੀ ਰੱਦ ਕੀਤੀ ਹੈ, ਤਾਂ ਕੋਈ ਰਿਫੰਡ
ਤੁਹਾਡੇ ਦੁਆਰਾ ਕਿਸੇ ਹੋਰ ਸੂਬੇ ਜਾਂ ਦੇਸ਼ ਤੋਂ ਆਪਣੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰਨ ਤੋਂ ਬਾਅਦ ਪ੍ਰੀਮੀਅਮ ਵਿੱਚ ਕਟੌਤੀ।
ਤੇਜ਼ੀ ਨਾਲ ਫੰਡ ਪ੍ਰਾਪਤ ਕਰਨ ਲਈ ਡਾਇਰੈਕਟ ਡਿਪੌਜ਼ਿਟ ਸੈਟ-ਅੱਪ ਕਰੋ।
ਬਕਾਇਆ ਕਰਜ਼ਾ
ਜੇਕਰ ਤੁਹਾਡਾ ਸਾਡੇ ਕੋਲ ਕੋਈ ਬਕਾਇਆ ਕਰਜ਼ਾ ਹੈ, ਤਾਂ ਕਿਰਪਾ ਕਰਕੇ ਅਕਾਊਂਟ ਸਰਵਿਸਿਸ ਨੂੰ ਕੌਲ ਕਰੋ।
ਸੇਵਾਵਾਂ ਦਾ ਸਮਾਂ
ਸੋਮਵਾਰ-ਸ਼ੁੱਕਰਵਾਰ
ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ
ਲੋਅਰ ਮੇਨਲੈਂਡ
604-661-2723
ਬੀ.ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.
1-800-665-6442
ਔਟੋਪਲਾਨ ਭੁਗਤਾਨ ਯੋਜਨਾ
ਜੇਕਰ ਸਾਡੀ ਭੁਗਤਾਨ ਯੋਜਨਾ ਬਾਰੇ ਜਾਂ ਸਾਈਨ ਅੱਪ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਔਟੋਪਲਾਨ ਬ੍ਰੋਕਰ ਨਾਲ ਸੰਪਰਕ ਕਰੋ।
ਤੁਸੀਂ ਭੁਗਤਾਨ ਨੂੰ ਮੁਲਤਵੀ ਕਰਨ ਲਈ ਔਨਲਾਈਨ ਬੇਨਤੀ ਕਰ ਸਕਦੇ ਹੋ। ਜੇਕਰ ਤੁਸੀਂ ਭੁਗਤਾਨ ਮੁਲਤਵੀ ਕਰਨ ਦੇ ਯੋਗ ਨਹੀਂ ਹੋ ਕਿਉਂਕਿ ਤੁਹਾਡੇ ਭੁਗਤਾਨ ਅੱਪ-ਟੂ-ਡੇਟ ਨਹੀਂ ਹਨ ਜਾਂ ਤੁਸੀਂ ਪਹਿਲਾਂ ਹੀ ਇਸ ਮਿਆਦ ਨੂੰ ਮੁਲਤਵੀ ਕਰਨ ਦੀ ਬੇਨਤੀ ਕਰ ਚੁੱਕੇ ਹੋ, ਤਾਂ ਆਪਣੇ ਭੁਗਤਾਨ ਵਿਕਲਪਾਂ ਬਾਰੇ ਗੱਲ ਕਰਨ ਲਈ ਅਕਾਊਂਟ ਸਰਵਿਸਿਸ ਨੂੰ ਕੌਲ ਕਰੋ।
ਲੋਅਰ ਮੇਨਲੈਂਡ
604-661-2800
ਬੀ. ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.
1-800-663-3051
ਟਿਕਟ ਦਾ ਭੁਗਤਾਨ ਕਰਨਾ
ਤੁਸੀਂ ਆਪਣੀ ਟਿਕਟ ਦਾ ਭੁਗਤਾਨ ਫੋਨ, ਆਪ ਜਾ ਕੇ, ਜਾਂ ਡਾਕ ਰਾਹੀਂ ਕਰ ਸਕਦੇ ਹੋ। ਤੁਸੀਂ ਆਪਣੀ ਟਿਕਟ ਦਾ ਭੁਗਤਾਨ ਔਨਲਾਈਨ ਵੀ ਕਰ ਸਕਦੇ ਹੋ।
ਫੋਨ ਰਾਹੀਂ ਟਿਕਟ ਦਾ ਭੁਗਤਾਨ ਕਰਨ ਲਈ, ਸੋਮਵਾਰ ਤੋਂ ਸ਼ੁੱਕਰਵਾਰ ਸਾਨੂੰ ਸਵੇਰੇ 8:30 ਵਜੇ ਤੋਂ ਸ਼ਾਮੀ 4:30 ਵਜੇ ਦੇ ਵਿੱਚ ਕੌਲ ਕਰੋ। ਭੁਗਤਾਨ ਲਈ ਆਪਣਾ ਡਰਾਈਵਰ ਲਾਇਸੈਂਸ ਅਤੇ ਕ੍ਰੈਡਿਟ ਕਾਰਡ ਨੰਬਰ ਤਿਆਰ ਰੱਖੋ।
ਔਨਲਾਈਨ
ਕੁਝ ਟਿਕਟਾਂ ਦਾ ਭੁਗਤਾਨ ਔਨਲਾਈਨ ਕਰੋ
ਲੋਅਰ ਮੇਨਲੈਂਡ
604-661-2240
ਬੀ.ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.
1-888-343-2240
ਜੇਕਰ ਤੁਸੀਂ ਸਾਡੇ ਤੋਂ ਪ੍ਰਾਪਤ ਕੀਤੀ ਸੇਵਾ ਤੋਂ ਖੁਸ਼ ਨਹੀਂ ਹੋ ਜਾਂ ਤੁਹਾਡੇ ਕਲੇਮ ਨਾਲ ਸੰਬੰਧਤ ਕਿਸੇ ਫੈਸਲੇ ‘ਤੇ ਵਿਵਾਦ ਕਰਨ ਦੀ ਲੋੜ ਹੈ, ਤਾਂ ਤੁਹਾਡੇ ਕੋਲ ਵਿਕਲਪ ਹਨ।
ਸ਼ਿਕਾਇਤਾਂ ਜਾਂ ਵਿਵਾਦ ਦਰਜ ਕਰਨ ਬਾਰੇ ਹੋਰ ਜਾਣੋ।
ਵਿੱਟਨੈਸ ਰਿਪੋਰਟਾਂ ਅਤੇ ਧੋਖਾਧੜੀ ਬਾਰੇ ਟਿੱਪ
ਕੀ ਤੁਸੀਂ ਕੋਈ ਕਰੈਸ਼ (ਸੜਕ ਦੁਰਘਟਨਾ) ਹੁੰਦੇ ਦੇਖਿਆ ਹੈ?
ਵਿੱਟਨੈਸ ਰਿਪੋਰਟਾਂ (ਸੜਕ ਦੁਰਘਟਨਾ ਬਾਰੇ ਗਵਾਹਾਂ ਦੀਆਂ ਰਿਪੋਰਟਾਂ) ਕਲੇਮ ਨੂੰ ਨਿਰਪੱਖ ਢੰਗ ਨਾਲ ਹੱਲ ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ। ਜੇਕਰ ਤੁਸੀਂ ਕੋਈ ਸੜਕ ਦੁਰਘਟਨਾ ਹੁੰਦੇ ਦੇਖੀ ਹੈ, ਤਾਂ ਤੁਹਾਡੇ ਦੁਆਰਾ ਦਿੱਤੀ ਗਈ ਕੋਈ ਵੀ ਜਾਣਕਾਰੀ ਨਾਲ ਵੱਡੀ ਮਦਦ ਹੋ ਸਕਦੀ ਹੈ। ਵਿੱਟਨੈਸ ਰਿਪੋਰਟ ਦਰਜ ਕਰਨ ਲਈ ਸਾਡੇ ਔਨਲਾਈਨ ਫ਼ੌਰਮ ਦੀ ਵਰਤੋਂ ਕਰੋ।
ਧੋਖਾਧੜੀ ਬਾਰੇ ਟਿੱਪ ਦੀ ਰਿਪੋਰਟ ਕਰੋ
ਕੀ ਤੁਹਾਨੂੰ ਲਗਦਾ ਹੈ ਕਿ ਕੋਈ ICBC ਨੂੰ ਗਲਤ ਜਾਣਕਾਰੀ ਦੇ ਰਿਹਾ ਹੈ?
ਧੋਖਾਧੜੀ – ਕਿਸੇ ਕਲੇਮ ਬਾਰੇ, ਜਾਂ ICBC ਦੇ ਕਿਸੇ ਵੀ ਹੋਰ ਪਹਿਲੂ ਬਾਰੇ ਜਿਵੇਂ ਕਿ ਡਰਾਈਵਰ ਲਾਇਸੈਂਸਿੰਗ, ਇਨਸ਼ੋਰੈਂਸ ਜਾਂ ਵਾਹਨ ਰਜਿਸਟ੍ਰੇਸ਼ਨ – ਇੱਕ ਅਜਿਹਾ ਮੁੱਦਾ ਹੈ ਜਿਸ ਨਾਲ ਅਸੀਂ ਬਹੁਤ ਗੰਭੀਰਤਾ ਨਾਲ ਨਜਿੱਠਦੇ ਹਾਂ।
ਕਿਰਪਾ ਕਰਕੇ ਕਿਸੇ ਵੀ ਸਮੇਂ ਸਾਡਾ ਔਨਲਾਈਨ ਫ਼ੌਰਮ ਭਰੋ ਜਾਂ ਕਿਸੇ ਧੋਖਾਧੜੀ ਬਾਰੇ ਅੰਦਰਲੀ ਖਬਰ ਬਾਰੇ ਰਿਪੋਰਟ ਕਰਨ ਲਈ ਸਾਨੂੰ ਸਾਡੀ ਗੁਪਤ ਟਿੱਪ ਲਾਈਨ ‘ਤੇ ਕੌਲ ਕਰੋ। ICBC ਨੂੰ ਦਿੱਤੀ ਗਈ ਸਾਰੀ ਟਿੱਪ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
ਟੈਲੀਫੋਨ, ਈਮੇਲ ਅਤੇ ਟੈਕਸਟ ਮੈਸੇਜ ਰਾਹੀਂ ਧੋਖਾਧੜੀ
ICBC ਗਾਹਕਾਂ ਨੂੰ ਵੱਖ-ਵੱਖ ਮਾਧਿਅਮਾਂ ‘ਤੇ ਹੋਣ ਵਾਲੇ ਉਹਨਾਂ ਘੁਟਾਲਿਆਂ ਬਾਰੇ ਚਿਤਾਵਨੀ ਦੇ ਰਿਹਾ ਹੈ, ਜੋ ਜਾਪਦੇ ਹਨ ਕਿ ਉਹ ICBC ਵੱਲੋਂ ਹਨ। ਘੁਟਾਲੇ ਵਾਲੇ ਇਹ ਮੈਸੇਜ, ਜਿਨ੍ਹਾਂ ਨੂੰ ‘ਫਿਸ਼ਿੰਗ’ (phishing) ਵੀ ਕਿਹਾ ਜਾਂਦਾ ਹੈ, ਤੁਹਾਨੂੰ ਅਜਿਹਾ ਕਰਨ ਨੂੰ ਆਖ ਸਕਦੇ ਹਨ:
ਬੈਂਕਿੰਗ ਜਾਂ ਹੋਰ ਨਿੱਜੀ ਜਾਣਕਾਰੀ ਪ੍ਰਦਾਨ ਕਰੋ
ਰਿਫੰਡ ਲਈ ਕਿਸੇ ਲਿੰਕ ‘ਤੇ ਕਲਿੱਕ ਕਰੋ
ICBC ਦੀ ਤਰ੍ਹਾਂ ਦਿੱਖਣ ਵਾਲੇ ਇੱਕ ਨਕਲੀ ਵੈਬ ਪੇਜ ‘ਤੇ ਜਾਓ, ਅਤੇ ਆਪਣੇ ਲੌਗਇਨ ਵੇਰਵੇ ਲਿਖੋ।
ICBC ਅਹਿਮ ਜਾਣਕਾਰੀ ਦਾ ਸੰਚਾਰ ਕਰਨ ਲਈ ਅਸੁਰੱਖਿਅਤ ਮਾਧਿਅਮਾਂ ਦੀ ਵਰਤੋਂ ਨਹੀਂ ਕਰਦਾ ਅਤੇ ਰਿਫੰਡ ਜਾਰੀ ਕਰਨ ਲਈ ਟੈਕਸਟ ਮੈਸੇਜ ਜਾਂ ਇੰਟਰੈਕ (interac) ਈ-ਟ੍ਰਾਂਸਫ਼ਰ ਦੀ ਵਰਤੋਂ ਨਹੀਂ ਕਰਦਾ ਹੈ।
ਘੁਟਾਲੇ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਸੁਝਾਅ:
ਲਿੰਕਾਂ ‘ਤੇ ਕਲਿੱਕ ਨਾ ਕਰੋ, ਖਾਸ ਤੌਰ ‘ਤੇ ਜਦੋਂ ਇਹ ਕਿਸੇ ਅਜਿਹੇ ਵਿਅਕਤੀ ਵੱਲੋਂ ਭੇਜਿਆ ਗਿਆ ਹੋਵੇ ਜਿਸਨੂੰ ਤੁਸੀਂ ਨਹੀਂ ਜਾਣਦੇ। ਪਰ ਇਹ ਵੀ ਧਿਆਨ ਰੱਖੋ ਕਿ ਕਦੇ-ਕਦੇ ਇੱਕ ਘੁਟਾਲੇ ਵਾਲਾ ਟੈਕਸਟ ਜਾਂ ਈਮੇਲ ਵੀ ਅਜਿਹਾ ਜਾਪ ਸਕਦਾ ਹੈ ਜਿਵੇਂ ਉਹ ਕਿਸੇ ਅਜਿਹੇ ਵਿਅਕਤੀ ਤੋਂ ਆ ਰਿਹਾ ਹੈ ਜਿਸਨੂੰ ਤੁਸੀਂ ਜਾਣਦੇ ਹੋ।
ਉਹਨਾਂ ਮੈਸੇਜਿਜ਼ ਦਾ ਜਵਾਬ ਨਾ ਦਿਓ ਜੋ ਤੁਹਾਨੂੰ ਨਿੱਜੀ ਜਾਂ ਵਿੱਤੀ ਜਾਣਕਾਰੀ ਪ੍ਰਦਾਨ ਕਰਨ ਲਈ ਕਹਿੰਦੇ ਹਨ।
ਸਾਡੀ ਕਿਸੇ ਵੀ ਔਨਲਾਈਨ ਐਪਲੀਕੇਸ਼ਨ ਵਿੱਚ ਲੌਗਇਨ ਕਰਦੇ ਸਮੇਂ ਹਮੇਸ਼ਾ ਇਸ ਗੱਲ ਦੀ ਪੁਸ਼ਟੀ ਕਰੋ ਕਿ ਤੁਸੀਂ ਸਹੀ ਸਾਈਟ ‘ਤੇ ਹੋ।
ਆਪਣੀ ਤਸੱਲੀ ਕੀਤੇ ਬਿਨਾਂ ਅਤੇ ਸਰੋਤ ਦੀ ਪੁਸ਼ਟੀ ਕੀਤੇ ਬਿਨਾਂ ਕਦੇ ਵੀ ਕਿਸੇ ਸ਼ੱਕ-ਭਰੇ ਟੈਕਸਟ ਮੈਸੇਜ ਦਾ ਜਵਾਬ ਨਾ ਦਿਓ।
ਕਦੇ ਵੀ ਕਿਸੇ ਅਣਜਾਣ ਟੈਕਸਟ ਮੈਸੇਜ ਭੇਜਣ ਵਾਲੇ ਦੇ ਫੋਨ ਨੰਬਰ ‘ਤੇ ਕੌਲ ਨਾ ਕਰੋ।
ਧੋਖਾਧੜੀ ਦੇ ਖਿਲਾਫ ਤੁਹਾਡੀ ਸਭ ਤੋਂ ਬਿਹਤਰ ਸੁਰੱਖਿਆ ਤੁਹਾਡੀ ਆਪਣੀ ਸਮਝ ਹੈ। ਜੇਕਰ ਕੁਝ ਉਮੀਦ ਨਾਲੋਂ ਵੱਧ ਵਧੀਆ ਜਾਂ ਆਦਰਸ਼ ਜਾਪਦਾ ਹੈ, ਤਾਂ ਇਹ ਇੱਕ ਫਰੇਬ ਜਾਂ ਧੋਖਾ ਹੋ ਸਕਦਾ ਹੈ।
ਜੇਕਰ ਤੁਹਾਨੂੰ ਕੋਈ ਮੈਸੇਜ ਮਿਲਦਾ ਹੈ ਜੋ ICBC ਤੋਂ ਜਾਪਦਾ ਹੈ, ਤਾਂ ਇਹ ਪੁਸ਼ਟੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਕਿ ਅਸੀਂ ਤੁਹਾਨੂੰ ਮੈਸੇਜ ਭੇਜਿਆ ਹੈ ਕੀ ਨਹੀਂ। ICBC ਦੀ ਕਸਟਮਰ ਸਰਵਿਸ ਲਾਈਨ 1-800-663-3051 ਹੈ।
ਜਿਨ੍ਹਾਂ ਗਾਹਕਾਂ ਨੂੰ ਕੋਈ ਸ਼ੱਕ-ਭਰਿਆ ਟੈਕਸਟ ਜਾਂ ਈਮੇਲ ਪ੍ਰਾਪਤ ਹੋਈ ਹੈ, ਉਨ੍ਹਾਂ ਨੂੰ ਉਹਨਾਂ ਦੀ ਸਥਾਨਕ ਪੁਲਿਸ (ਗੈਰ-ਐਮਰਜੈਂਸੀ ਲਾਈਨ) ਅਤੇ ਕੈਨੇਡਾ ਸਰਕਾਰ ਦੇ ਕਨੇਡਿਅਨ ਐਂਟੀ-ਫ਼ਰੌਡ ਸੈਂਟਰ ਦੁਆਰਾ 1-888-495-8501 ‘ਤੇ ਰਿਪੋਰਟ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
ICBC ਵਿੱਚ ਮਨੁੱਖੀ ਸਰੋਤ
ਨੌਕਰੀਆਂ ਦੀਆਂ ਅਰਜ਼ੀਆਂ, ਰੁਜ਼ਗਾਰ ਦੀ ਤਸਦੀਕ ਜਾਂ ICBC ਵਿਖੇ ਕੰਮ ਕਰਨ ਬਾਰੇ ਹੋਰ ਜਾਣਕਾਰੀ ਲਈ ਕਿਸੇ HR ਪ੍ਰਤੀਨਿਧੀ ਨਾਲ ਸਿੱਧੇ ਫੋਨ ਜਾਂ ਈਮੇਲ ਰਾਹੀਂ ਸੰਪਰਕ ਕਰੋ।
ਸੇਵਾਵਾਂ ਦਾ ਸਮਾਂ
ਸੋਮਵਾਰ ਤੋਂ ਸ਼ੁੱਕਰਵਾਰ
ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ
ਲੋਅਰ ਮੇਨਲੈਂਡ
604-982-6675
ਬੀ.ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.
1-844-982-6675
ਹੋਰ ਸਾਰੇ ਸਵਾਲਾਂ ਲਈ, ਕਿਰਪਾ ਕਰਕੇ ICBC ਨਾਲ 1-800-663-3051 (ਕੈਨੇਡਾ ਅਤੇ ਅਮਰੀਕਾ ਵਿੱਚ ਟੋਲ ਫ਼੍ਰੀ) ਜਾਂ 604-661-2800 (ਲੋਅਰ ਮੇਨਲੈਂਡ) ‘ਤੇ ਸੰਪਰਕ ਕਰੋ।
ਫ਼ੋਨ ਰਾਹੀਂ
ਲੋਅਰ ਮੇਨਲੈਂਡ
604-661-2800
ਬੀ.ਸੀ. ਵਿੱਚ ਬਾਕੀ ਜਗ੍ਹਾ, ਕੈਨੇਡਾ ਅਤੇ ਯੂ.ਐਸ.
1-800-663-3051
ਕਲੇਮ ਦੀ ਪੁਰਾਣੀ ਜਾਣਕਾਰੀ ਜਾਂ ਡਰਾਈਵਰ ਦੇ ਐਬਸਟ੍ਰੈਕਟਸ (ਡਰਾਈਵਿੰਗ ਰਿਕਾਰਡ) ਬਾਰੇ ਸਵਾਲਾਂ ਲਈ, ਤੁਸੀਂ ਆਪਣੇ ਰਿਕਾਰਡ ਕਿਸੇ ਵੀ ਸਮੇਂ ਔਨਲਾਈਨ ਪ੍ਰਾਪਤ ਕਰ ਸਕਦੇ ਹੋ ਜਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 4:30 ਵਜੇ ਦੇ ਵਿਚਕਾਰ ਨਿਯਮਤ ਦਫ਼ਤਰ ਦੇ ਸਮਿਆਂ ਦੌਰਾਨ ਕੌਲ ਕਰ ਸਕਦੇ ਹੋ।
ਵਿਅਕਤੀਗਤ ਤੌਰ ‘ਤੇ
ਆਪਣੇ ਨੇੜੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਜਾਂ ਕੋਈ ਹੋਰ ਸੇਵਾ ਲੱਭੋ। ਛੁੱਟੀਆਂ ਵਿੱਚ ਸਾਡੀ ਸੇਵਾਵਾਂ ਦੇ ਸਮੇਂ ਦੇਖੋ।
ਕੀ ਤੁਹਾਡਾ ਕੋਈ ਸਵਾਲ ਹੈ?
ਸੁਝਾਅ: ਤੁਸੀਂ ਪਹਿਲਾਂ ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੇਖ ਸਕਦੇ ਹੋ।
ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਹਾਡੇ ਸਵਾਲ ਲਈ ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਤੱਕ ਪਹੁੰਚ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਸਾਨੂੰ ਕੌਲ ਕਰਨ ਦੀ ਲੋੜ ਹੋਵੇਗੀ।
ਸਾਡੇ ਪੈਨਲ ਵਿੱਚ ਸ਼ਾਮਲ ਹੋਵੋ
ਉਹਨਾਂ ਉਤਪਾਦਾਂ, ਸੇਵਾਵਾਂ ਅਤੇ ਨੀਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ, ਜਿਨ੍ਹਾਂ ਦੇ ਤੁਹਾਨੂੰ ਪ੍ਰਭਾਵਤ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਹੈ, ਸਾਡੇ ਇਨਸਾਈਟ ਪੈਨਲ (Insight Panel) ਵਿੱਚ ਸ਼ਾਮਲ ਹੋਵੋ।
ਗਾਹਕਾਂ ਨਾਲ ਫ਼ੋਨ ਸਰਵੇ
ਗੁਪਤ ਫ਼ੋਨ ਸਰਵੇ ਇਹ ਪਤਾ ਲਗਾਉਣ ਵਿੱਚ ਸਾਡੀ ਮਦਦ ਕਰਦੇ ਹਨ ਕਿ ਅਸੀਂ ਕੀ ਸਹੀ ਕਰ ਰਹੇ ਹਾਂ – ਅਤੇ ਸਾਨੂੰ ਕਿਸ ਚੀਜ਼ ‘ਤੇ ਅਜੇ ਕੰਮ ਕਰਨ ਦੀ ਲੋੜ ਹੈ। ਸਰਵੇ ਵਿੱਚ ਹਿੱਸਾ ਲੈਣਾ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਜੇਕਰ ਤੁਸੀਂ ਸੰਪਰਕ ਨਹੀਂ ਕਰਨਾ ਚਾਹੁੰਦੇ ਹੋ, ਤਾਂ ਉੱਪਰ ਦਿੱਤੇ ਫ਼ੋਨ ਨੰਬਰਾਂ ‘ਤੇ ਕੌਲ ਕਰਕੇ ਆਪਣੇ ਆਪ ਨੂੰ ‘ਡੂ ਨੌਟ ਕੌਲ’ (ਕੌਲ ਨਾ ਕਰਨ ਵਾਲੇ ਨੰਬਰ) ਸੂਚੀ ਵਿੱਚ ਸ਼ਾਮਲ ਕਰੋ।